Posts

Showing posts from 2017

ਮਜੇਦਾਰ ਪੰਜਾਬੀ ਫੋਟੋਆਂ 05

Image
PUNJABI MEMES 05 01. ਫੇਰ ਉਹੀ ਹੋਇਆ REMIX 02. ਕਿਹੜਾ ਜ਼ਿਆਦਾ ਸੁਆਦ ਲੱਗਦਾ 03. ਹਵਾ ਕਾਦੀ ਲੱਗੀ ਤੇਨੂੰ .................. 04. 1,999 ਬਨਾਮ 999 05. ਫਾਟਾਂ ਵਾਲੀ  ਫਾਟਾਂ ਵਾਲੀ  ਫਾਟਾਂ ਵਾਲੀ  ਫਾਟਾਂ ਵਾਲੀ

ਮਜੇਦਾਰ ਪੰਜਾਬੀ ਫੋਟੋਆਂ 04

Image
PUNJABI MEMES 04 01. ਅੱਜਕਲ fogg ਨੀ , ਜੁਕਾਮ ਨਾਲ ਬੁਖਾਰ ਚਲ ਰਿਹਾ 02. ਮੋਗੇ ਬੰਬ ਡਿੱਗਾ, ਦੋ ਬੰਦੇ ਮਰੇ 03. ਮੰਤਰੀਆਂ ਦਾ ਹਾਲ 04. ਔਰਤਾਂ ਦੀ ਸ਼ਕਤੀ 05. Auto correct  ਵਰਗੇ ਬੰਦੇ

ਰਾਮ ਰਹੀਮ ਨਾਲ ਇਹ ਸਭ ਕੁਝ ਹੋਵੇਗਾ ਹੋਈ ਸੀ ਭਵਿੱਖਬਾਣੀ

Image
25 ਅਗਸਤ ਨੂੰ C.B.I. COURT ਦੇ ਫੈਸਲੇ ਤੋਂ ਬਾਅਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਅਸਲੀਅਤ ਸਾਰੀ ਦੁਨੀਆਂ ਦੇ ਸਾਹਮਣੇ ਆ ਗਈ, ਉਸ ਤੋਂ ਪਹਿਲਾਂ ਉਸ ਉੱਪਰ ਕਈ ਦੋਸ਼ ਲੱਗੇ ਪਰ ਕੋਈ ਵੀ ਸਾਬਿਤ ਨਾ ਹੋਣ ਕਾਰਨ ਉਹ ਬਚਦਾ ਰਿਹਾ । ਇਸ ਫੈਸਲੇ ਤੋਂ ਪਹਿਲਾਂ ਉਸ ਦੇ ਵਿਰੁੱਧ ਕੋਈ ਬੋਲ ਨਹੀਂ ਸੀ ਸਕਦਾ ਤੇ ਜੇ ਕੋਈ ਬੋਲਦਾ ਸੀ ਤਾਂ ਉਸ ਨੂੰ ਜਾਨ ਦਾ ਖਤਰਾ ਬਣ ਜਾਂਦਾ ਸੀ, ਪੱਤਰਕਾਰ 'ਰਾਮ ਚੰਦਰ ਛਤਰਪਤੀ' ਇਸਦੀ ਵੱਡੀ ਉਦਾਹਰਨ ਹੈ । ਪਰ ਜੇ ਮੈਂ ਕਹਾਂ ਕਿ ਇਹ ਸਭ ਕੁਝ ਹੋਏਗਾ ਇਸਦੀ ਭਵਿੱਖਬਾਣੀ ਪਹਿਲਾਂ ਹੀ ਹੋ ਚੁੱਕਾ ਸੀ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ । ਇੱਕ ਤਾਂ ਇਹ ਕਿ ਜੇ ਕੋਈ ਗਲਤੀ ਕਰੇਗਾ ਤਾਂ ਉਸਦਾ ਹਸ਼ਰ ਇਹੀ ਹੋਏਗਾ ਪਰ ਫਿਰ ਵੀ ਇਸ ਕੰਮ ਦੀ ਸਟੀਕ ਭਵਿੱਖਬਾਣੀ ਹੋਈ ਸੀ ਜੋ ਸੱਚ ਸਿੱਧ ਹੋਈ । ਜੀ ਹਾਂ, ਮੈਂ ਗੱਲ ਕਰ ਰਿਹਾਂ ਹਾਂ 30 ਦਸੰਬਰ 16 ਨੂੰ ਰਿਲੀਜ਼ ਹੋਈ ਫਿਲਮ ''ਮੋਟਰ ਮਿੱਤਰਾਂ ਦੀ'' ਬਾਰੇ , ਹਾਲਾਂਕਿ ਇਸ ਫਿਲਮ ਦਾ ਡੇਰਾ ਮੁਖੀ ਨਾਲ ਕੋਈ ਸਬੰਧ ਨਹੀਂ ਤੇ ਨਾਂ ਹੀ ਇਹ ਡੇਰਾ ਮੁਖੀ ਦੇ ਜੀਵਨ ਤੇ ਆਧਾਰਿਤ ਹੈ ਜਾਂ ਡੇਰਾ ਮੁਖੀ ਨੂੰ ਨਿਸ਼ਾਨਾ ਬਣਾ ਕੇ ਬਣਾਈ ਗਈ ਫਿਲਮ ਹੈ, ਪਰ ਫਿਰ ਵੀ ਫਿਲਮ ਵਿੱਚ ਵਾਪਰਨ ਵਾਲਾ ਘਟਨਾਚੱਕਰ ਦਰਸ਼ਕਾਂ ਨੂੰ ਹੈਰਾਨ ਜਰੂਰ ਕਰਦਾ ਹੈ । ਕਿਉਂਕਿ , ਲਗਭਗ ਉਹੋ ਸਭ ਕੁਝ ਵਾਪਰਦਾ ਫਿਲਮ ਵਿੱਚ ਸਾਲ ਪਹਿਲਾ ਹੀ ਦਿਖਾਇਆ ਗਿਆ ਹੈ ਜੋ 25 ਅਗਸਤ ਤੋਂ ਬਾਅਦ ਵ

ਲੱਲੀ-ਛੱਲੀ ਚੁਟਕਲੇ 02

Image
ਲੱਲੀ-ਛੱਲੀ  ਚੁਟਕਲੇ    02 01.  ਲੱਲੀ (ਦੁਕਾਨਦਾਰ ਨੂੰ ):- ਬਾਈ ਗੋਰਾ ਕਰਨ ਵਾਲੀ ਕਰੀਮ ਹੈਗੀ ਆ ? ਦੁਕਾਨਦਾਰ :- ਆਹੋ ਹੈਗੀ ਆ ਲੱਲੀ :- ਤੇ ਪਤੰਦਰਾ ਭੋਰਾ ਮੂੰਹ ਤੇ ਵੀ ਲਾ ਲਿਆ ਕਰ, ਦੁਕਾਨ ਤੇ ਬੈਠਾ ਐਵੇਂ ਜਵਾਕ ਡਰਾਉਂਦਾ ਰਹਿਨਾ  02.  ਲੱਲੀ ਆਪਣੀ ਪਤਨੀ ਨਾਲ ਬਜ਼ਾਰ ਜਾ ਰਿਹਾ ਸੀ ਰਾਹ ਵਿੱਚ ਓਨਾ ਨੂੰ ਇਕ ਗਧਾ ਵਿਖਿਆ । ਪਤਨੀ ਨੂੰ ਮਜਾਕ ਸੁੱਝਿਆ ਪਤਨੀ :- ਓ ਵੇਖੋ ਤੁਹਾਡਾ ਰਿਸ਼ਤੇਦਾਰ ਤੁਰਿਆ ਆਉਂਦਾ । ਲੱਲੀ ਕਿਹੜਾ ਘੱਟ ਸੀ, ਓਨੇ ਵੀ ਗਧੇ ਨੂੰ ਵੇਖਦਿਆਂ ਕਹਿ ਤਾ ਲੱਲੀ :- ਸਹੁਰਾ ਸਾਹਬ ਪੈਰੀਂ ਪੈਂਦਾ 03.  ਸਾਧੂ :- ਬੱਚਾ ਕੁਝ ਭੇਟਾ ਦੇ  ਤੈਨੂੰ ਸਵਰਗ ਮਿਲੂਗਾ । ਲੱਲੀ :- ਠੀਕ ਆ ਅੱਜ ਤੋਂ ਚੰਡੀਗੜ੍ਹ ਤੇਰਾ ।  ਸਾਧੂ  :- ਓ ਚੰਡੀਗੜ੍ਹ ਕਿਹੜਾ ਤੇਰਾ ਜੋ ਮੈਨੂੰ ਦਈ ਜਾਨਾ ।  ਲੱਲੀ :- ਤੇ ਸਵਰਗ ਕਿਹੜਾ ਤੇਰੇ ਪਿਓ ਦਾ ਜਿਹੜਾ ਓਥੋਂ ਦੇ ਪਲਾਟ ਵੇਚਣ ਲੱਗਾ ਵਾਂ ।     . 04.  ਲੱਲੀ :- ਚਲਤੇ ਚਲਤੇ ਯੂਹੀਂ ਰੁਕ ਜਾਤਾ ਹੂੰ ਮੈਂ , ਬੈਠੇ ਬੈਠੇ ਯੂਹੀਂ ਖੋ ਜਾਤਾ ਹੂੰ ਮੈਂ , ਕਿਆ ਯਹੀਂ ਪਿਆਰ ਹੈ ?  ਛੱਲੀ :- ਕੁੱਝ ਖਾਇਆ ਪੀਆ ਕਰ ਪਤੰਦਰਾ ਇਹਨੂੰ ਕਮਜ਼ੋਰੀ ਕਹਿੰਦੇ ਪਿਆਰ ਨੀ । 05.  ਲੱਲੀ ਸ਼ਰਾਬ ਪੀ ਕੇ ਘਰ ਆਇਆ

ਮਜੇਦਾਰ ਪੰਜਾਬੀ ਫੋਟੋਆਂ 03

Image
Amazon.in Widgets PUNJABI MEMES 03 01. ਗੱਲ 91 ਜਾਂ 92 ਦੀ ਹੋਣੀ ਆ .................. 02. ਕੋਈ ਬੰਦਾ ਬੁੰਦਾ ਮਾਰਨਾ ਤੇ ਦੱਸ...... 03. ਨਾਂ ਇਹ ਮੈਸੇਜ ਪਹਿਲਾਂ ਕਰ ਦਿੰਦੇ...... 04. ਓਨੇ ਬੁਲਟ ਤਾਂ ਰੱਖਿਐ...... 05. ਪੇਸਟ ਵਿੱਚ ਨਮਕ .....

ਮਜੇਦਾਰ ਪੰਜਾਬੀ ਫੋਟੋਆਂ 02

Image
PUNJABI FUNNY MEMES 02 1. ਅੱਖਾਂ ਨਾਲ ਫਾਇਰ ਕਰਨ ਵਾਲਿਆਂ ਲਈ ਸਿਰਫ ਇੱਕੋ ਹੀ ਜਗ੍ਹਾ ਹੈ, ਬਾਰਡਰ । 2. Toothpaste ਵਿੱਚ ਨਮਕ ਦਾ ਤਾਂ ਅੱਜਕਲ ਸਬਜੀਆਂ ਤੋਂ ਵੱਧ ਧਿਆਨ ਰੱਖਿਆ ਜਾਂਦਾ । 3. ਕੁਝ ਗਾਣਿਆਂ ਦਾ ਤਾਂ ਇਹੋ ਪਤਾ ਨੀ ਲਗਦਾ ਕਿ ਉਹ ਗਾਣਾ ਵਾ, ਕਹਾਣੀ ਆ, ਕਿ ਖਬਰ । 4. ਸਾਬਣ ਵੀ slow ਜਾਂ fast ਹੁੰਦਾ ? 5. ਸਾਬਣ ਤਾਂ ਵਿਕਦੇ ਹੀ ਇਸ ਕਰਕੇ ਨੇ । . .

ਲੱਲੀ-ਛੱਲੀ ਚੁਟਕਲੇ 01

Image
ਲੱਲੀ-ਛੱਲੀ ਚੁਟਕਲੇ  01 1. ਲੱਲੀ :- ਯਾਰ Microsoft excel ਕੀ ਹੈ ? ਛੱਲੀ :- ਇਹ surf excel ਦਾ ਨਵਾਂ product ਆ computer ਸਾਫ ਕਰਨ ਵਾਸਤੇ । 2. ਲੱਲੀ :- ਐਸਾ ਕਿਹੜਾ ਜਾਨਵਰ ਆ, ਜੋ ਕੁੱਤੇ ਵਰਗਾ ਹੁੰਦਾ ਪਰ ਤੁਰਦਾ 3 ਲੱਤਾਂ ਤੇ ਆ ।  ਛੱਲੀ :- ਪਤਾ ਨੀ ।  ਲੱਲੀ :- ਲੰਗੜਾ ਕੁੱਤਾ ।  3. ਲੱਲੀ ਨਾਈ ਦੀ ਦੁਕਾਨ ਤੇ ਗਿਆ ।  ਨਾਈ :- ਮੁੱਛ ਰੱਖਣੀ ਆ ? ਲੱਲੀ :- ਆਹੋ । ਨਾਈ :- ਆਹ ਲੈ ਰੱਖ ਲੈ ਜਿੱਥੇ ਰੱਖਣੀ ਆ । 4. ਲੱਲੀ :- ਪੁਲਿਸ ਮੇਰੇ ਭਰਾ ਨੂੰ ਦੁਕਾਨ ਖੋਲਣ ਦੇ ਜੁੁਰਮ ਚ ਫੜ ਕੇ ਲੈ ਗਈ ।  ਛੱਲੀ :- ਇਹ ਤਾਂ ਸਰਾਸਰ ਨਾਂ ਇਨਸਾਫ਼ੀ ਆ, ਵੈਸੇ ਕਿਹੜੀ ਦੁਕਾਨ ਖੋਲੀ ਸੀ ਓਨੇ ?  ਲੱਲੀ :- ਬਨਾਰਸੀ ਬਾਣੀਏ ਦੀ , ਰਾਤੀਂ 2:30 ਵਜੇ । 5. ਲੱਲੀ :- ਪਿਆਰ ਦੇ ਰਾਹਾਂ ਵਿੱਚ ਦਰਦ ਬੜੇ ਨੇਂ ।  ਛੱਲੀ :- ਕਿਉਂ ਨਾਂ ਆਪਾਂ ਉੱਥੇ ਡਾਕਟਰੀ ਦੀ ਦੁਕਾਨ ਪਾ ਲਈਏ ।

ਚੁਰਾਸੀ ਲੱਖ ਜੂਨਾਂ

Image
ਧਰਤੀ ਤੇ 84 ਲੱਖ ਜੂਨਾਂ ਮੰਨੀਆਂ ਗਈਆਂ ਹਨ ,ਮਨੁੱਖ ਵੀ ਓਨਾਂ ਵਿੱਚੋਂ ਇੱਕ ਹੈ । ਮਨੁੱਖ  ਤੋਂ ਬਿਨਾਂ 83,99,999 ਜੂਨਾਂ ਹੋਰ ਹਨ, ਉਹ ਉਵੇਂ ਦੇ ਹੀ ਕੰਮ ਕਰਦੇ ਤੇ ਓਸੇ ਤਰਾਂ ਹੀ ਕੰਮ ਕਰਦੇ ਹਨ ,ਜਿਸ ਜਾਤੀ ਵਿੱਚ ਉਹ ਪੈਦਾ ਹੋਏ ਹਨ, ਜਿਵੇਂ ਹਿਰਨ ਸਾਰੀ ਉਮਰ ਘਾਹ ਤੇ ਸ਼ੇਰ ਮਾਸ ਖਾਂਦਾ ਹੈ । ਬਾਂਦਰ ਸਾਰੀ ਉਮਰ ਟਪੂਸੀਆਂ ਮਾਰਦਾ ਹੈ ਤੇ ਸੱਪ ਰੀਂਗ ਕੇ ਚਲਦਾ ਹੈ ।ਪਰ ਮਨੁੱਖ ਲਈ ਅਜਿਹਾ ਨਹੀਂ ਹੈ ,ਮਨੁੱਖ ਨੂੰ ਪੂਰੀ choice ਹੈ । ਮਨੁੱਖ ਦਾ ਸਰੀਰ ਲੈ ਕੇ ਆਇਆ ਇੱਥੇ ਕੋਈ ਵੀ ਜੂਨ ਕੱਟ ਕੇ ਜਾ ਸਕਦਾ ਹੈ ।                  ਇਹ ਬਿਲਕੁਲ ਪੇਪਰਾਂ ਦੀ  choice ਵਰਗਾ ਹੈ, ਪਰ ਸਿਰਫ ਇਕੋ ਫਰਕ ਹੈ ਪੇਪਰਾਂ ਦੀ choice ਤੇ ਜਿੰਦਗੀ ਦੀ choice ਵਿੱਚ, ਉਹ ਇਹ ਕਿ ਪੇਪਰਾਂ ਵਿੱਚ 10 ਪ੍ਰਸ਼ਨਾਂ ਪਿੱਛੇ 2 ਜਾਂ ਤਿੰਨ ਪ੍ਰਸ਼ਨਾਂ ਦੀ  choice ਮਿਲਦੀ ਹੈ ,ਪਰ ਜ਼ਿੰਦਗੀ ਵਿੱਚ 1 ਜੂਨ ਪਿੱਛੇ 83,99,999 ਜੂਨਾਂ ਦੀ choice ਮਿਲੀ ਹੈ।ਰੱਬ ਦੀ ਮਿਹਰ ਤਾਂ ਦੇਖੋ ਕਿ ਰੱਬ ਨੇ ਮਨੁੱਖ ਨੂੰ ਕੋਈ ਇੱਕ ਕਿਰਦਾਰ ਨਿਭਾਉਣ ਲਈ  ਭੇਜਿਆ ਪਰ  choice  83,99,999 ਦੀ ਦਿੱਤੀ ।                                                    ਹਾਂ ਸੱਚ , ਇੱਕ ਹੋਰ ਫਰਕ ਹੈ ਪੇਪਰਾਂ ਦੀ choice ਤੇ ਜਿੰਦਗੀ ਦੀ choice ਵਿੱਚ ,ਪੇਪਰਾਂ ਵਿੱਚ ਇੱਕ ਵਾਰ ਸ਼ੁਰੂ ਕੀਤਾ ਪ੍ਰਸ਼ਨ ਬਦਲਣਾ ਅੋਖਾ ਹੁੰਦਾ , ਪਰ ਭਾਵੇਂ ਹੈ ਇਹ ਵੀ ਅੋਖਾ, ਕਿ

ਮਜੇਦਾਰ ਪੰਜਾਬੀ ਫੋਟੋਆਂ 01

Image
1. ਐਮੀ ਵਿਰਕ ਦਾ ਨਵਾਂ ਗਾਣਾ ਕਿਸਮਤ ਬਹੁਤ ਵਧੀਆ, ਪਰ ਇੱਕ ਚੀਜ਼ ਬਹੁਤ ਹਾਸੋਹੀਣੀ ਸੀ, ਸਰਗੁਣ ਮਹਿਤਾ ਨੇ ਜੋ ਲਹਿੰਗਾ ਵਿਆਹ ਵੇਲੇ ਪਾਇਆ ਹੁੰਦਾ ਉਹੋ ਹੀ 4 ਸਾਲ ਬਾਅਦ ਪਾਇਆ ਹੁੰਦਾ ਤੇ ਲਹਿੰਗਾ ਓਸ ਵੇਲੇ ਵੀ ਬਿਲਕੁਲ ਸਹੀ ਸਲਾਮਤ ਹੁੰਦਾ । ਇਹ ਵੇਖ ਕੇ ਤਾਂ ਇਕ ਹੀ ਬੰਦੇ ਦੀ ਯਾਦ ਆਉਂਦੀ ,ਖਲੀ ਦੀ ਮੌਸੀ , ਕਿ ਸ਼ਾਇਦ ਇਹ ਸਲਾਹ ਵੀ ਓਨੇ ਦਿੱਤੀ ਹੋਵੇ । 2.ਉਹ ਪੁਰਾਣੇ ਛੁਰੀਆਂ ਵਾਲੇ ਪੱਖੇ ਜਿਹੜੇ ਹੈਲੀਕਪਟਰ ਵਰਗੀ ਆਵਾਜ਼ ਕਰਦੇ ਸੀ, ਜਿਨਾ ਚੋਂ ਬਹੁਤਿਆਂ ਦੇ ਛਾਨਣੇ ਟੁੱਟੇ ਹੁੰਦੇ ਤੇ ਕਈਆਂ ਨੂੰ ਆਪੇ ਤੁਰਨ ਦੀ ਆਦਤ ਵੀ ਹੁੰਦੀ ਸੀ।ਆਪਾਂ ਸਭ ਨੇ ਉਨਾਂ ਚ ਕਿਸੇ ਨਾ ਕਿਸੇ ਦਾ ਹੱਥ ਜਾਂ ਚੁੰਨੀ ਆਉਦੀ ਜਰੂਰ ਵੇਖੀ ਜਾ ਸੁਣੀ ਹੋਣੀ । ਲਗਦਾ ਹਰ ਪੇਂਡੂ ਬੰਦਾ ਆਪਣੀ ਸ਼ਹਿਰੀ ਘਰਵਾਲੀ ਨੂੰ ਇਹ ਗੱਲ ਜਰੂਰ ਸਮਝਾਉਂਦਾ ਹੋਊ । 3. ਪੰਜਾਬੀਆਂ ਦੇ ਜੁਗਾੜ ਦਾ ਕੋਈ ਮੁਕਾਬਲਾ ਨਹੀਂ , ਪੰਜਾਬੀ ਤੇ ਗੱਲ ਕਰਨ ਚ ਵੀ ਜੁਗਾੜ ਲਾ ਜਾਦੇਂ ,ਉਹ ਇਸ ਫੋਟੋ ਚ ਸਾਫ ਆ ਬਈ... 4. ਜਦ ਕੋਈ ਵੀ ਪੰਜਾਬੀ ਅਖਬਾਰ ਪੜੀਏ ਤਾਂ ਲਗਪਗ ਹਰ ਇੱਕ ਅਖਬਾਰ ਚ ਤਾਂਤਰਿਕਾਂ ਦੀ ADD ਹੁੰਦੀ ਆ ਕਿ ਫੋਨ ਤੇ ਹੱਲ, 5 ਮਿੰਟ ਚ ਵਸ਼ੀਕਰਨ, ਦੁਸ਼ਮਣ ਨੂੰ ਦਿਨੇ ਤਾਰੇ ਵਗੈਰਾ-ਵਗੈਰਾ , ਪਰ ਸੋਚ ਕੇ ਵੇਖੋ ਕਿ ਜੇਕਰ ਇਹ ਹੀਰ-ਰਾਂਝਾ ਦੇ ਸਮੇਂ ਹੁੰਦੇ ਤਾਂ ਫਿਰ ਕਹਾਣੀ ਕੀ ਹੁੰਦੀ। 5.ਰਿਮਝਿਮ-ਰਿਮਝਿਮ ਪੈਂਦੀਆਂ ਕਣੀਆਂ ਸੱਜਣਾਂ ਜਾਨ ਮੇਰ

BREAKING NEWS

Image
Breaking news ... ਜਿਲਾ ਮੋਗਾ ਦੇ ਪਿੰਡ  ਚ  ਇੱਕ ਬੱਚਾ ਪੈਦਾ ਹੋਇਆ ਇਸ ਦਾ ਵਜਨ 20 ਕਿਲੋਗ੍ਰਾਮ ਸੀ 5 ਮਿੰਟ ਬਾਅਦ ਉਹ ਖੜ੍ਹਾ ਹੋ ਗਿਆ ਅਤੇ 2 ਦਿਨ ਬਾਅਦ ਉਹ ਭੱਜਣ ਲੱਗਾ ਅਤੇ 25 ਦਿਨ ਬਾਅਦ ਉਸ ਦਾ ਵਜਨ  40 ਕਿਲੋਗ੍ਰਾਮ ਹੋ ਗਿਆ ਇਹ ਇੱਕ ਸੱਚੀ ਘਟਨਾ ਹੈ.... . . . . . . ਕਿਉਂਕਿ ਇਹ ਬੱਚਾ ਮੱਝ ਦਾ ਸੀ... ਧਿਆਨ ਨਾਲ ਪੜ੍ਹਨ ਲਈ ਧੰਨਵਾਦ. ..!!😝😝😝😝😝 ਇਸ ਆਰਟੀਕਲ ਨੂੰ PDF ਰੂਪ ਵਿੱਚ DOWNLOAD ਕਰਨ ਲਈ          ਹੇਠਾਂ ਦਿੱਤੇ LINK  ਤੇ CLICK ਕਰੋ coming soon....

ਕਹਾਣੀ --ਭੱਜਣ ਨੱਸਣ ਦੀ ਆਦਤ

Image
  ਤਾਇਆ ਬਚਨਾਂ ਆਪਣੀ ਉਮਰ ਦੇ ਛੇਵੇਂ ਦਹਾਕੇ ਵਿੱਚੋਂ ਗੁਜ਼ਰ ਰਿਹਾ , ਗੱਲਾਂ ਚ ਤਾਂ ਅੱਜ ਵੀ ਕੋਈ ਉਸ ਤੋਂ ਅੱਗੇ ਨਹੀਂ ਲੰਘ ਸਕਦਾ, ਪਰ ਚਾਲ ਵਿੱਚ ਉਹ ਬਹੁਤਿਆਂ ਤੋਂ ਪਛੜਨ ਲੱਗ ਪਿਆ ਹੈ । ਹੁਣ ਤਾਂ ਉਹ ਉੱਠਦਿਆਂ ਬਹਿੰਦਿਆਂ ਵੀ ਤੰਗੀ ਮਹਿਸੂਸ ਕਰਦਾ, ਰਾਤ ਨੂੰ ਉੱਠਣ ਲੱਗਾ ਤਾਂ ਉਹ ਦਰਦ ਨਾਲ ਕਰਾਹ ਉੱਠਦਾ ਤੇ ਫਿਰ ਦਰਦ ਕਈ ਦਿਨ ਤਕ ਰਹਿੰਦੀ,  ਉਹ ਬਸ ਦਰਦ ਦੀ ਗੋਲੀ ਖਾ ਕੇ ਕੰਮ ਸਾਰ ਛੱਡਦਾ ।                                                       ਉਸਦੀ ਬਰਾਬਰ ਦੀ ਉਮਰ ਦੇ ਬੰਦੇ ਉਸਨੂੰ ਟਿੱਚਰਾਂ ਕਰਦੇ ਕਿ ਤੂੰ ਸਹੁਰਿਆ ਹੁਣੇ ਗੱਡਿਆਂ ਗਿਆਂ ਮੰਜੇ ਤੇ ਅੱਗੇ ਕੀ ਬਣੂ ਤੇਰਾ , ਜਿੱਦਾਂ ਉਹ ਹਾਸੇ ਨਾਲ ਆਖਦੇ ਓਦਾਂ ਹੀ ਹਾਸੇ ਨਾਲ ਬਚਨਾਂ ਗੱਲ ਨੂੰ ਟਾਲ ਛੱਡਦਾ ।                                         ਪਰ ਪਰਿਵਾਰ ਨੂੰ ਮਹਿਸੂਸ ਹੋਣ ਲੱਗਾ ਕਿ ਬਚਨੇ ਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣਾ ਚਾਹੀਦਾ , ਐਂਵੇ ਅਣਗੋਲਿਆਂ ਕੀਤਿਆਂ ਕੰਮ ਨੀ ਚਲਣਾ , ਸੋ ਬਚਨੇ ਦਾ ਭਤੀਜਾ ਸ਼ਮਸ਼ੇਰ ਤੇ ਛੋਟਾ ਭਰਾ ਕਰਮਾਂ ਉਸਨੂੰ ਸ਼ਹਿਰ ਦੇ ਵੱਡੇ ਡਾਕਟਰ ਕੋਲ ਲੈ ਗਏ ।                                                  ਮਰੀਜਾਂ ਦੀ ਲੰਬੀ ਲਾਈਨ ਪਹਿਲਾਂ ਹੀ ਕੁਰਸੀਆਂ ਤੇ ਬਿਰਾਜਮਾਨ ਸੀ। ਲਾਈਨ ਵੇਖ ਕੇ ਬਚਨਾ ਭਤੀਜੇ ਨੂੰ ਕਹਿੰਦਾ ਕਿ ਤੂੰ ਮੇਰੀ ਥਾਂ ਮੱਲ ਜਾ ਕੇ, ਮੈਥੋਂ ਨੀ ਵਾਰ ਵਾਰ ਉੱਠ ਕੇ ਅਗਾਂਹ ਹੋਇਆ ਜਾ

ਬਚਨਾ ਕਰਮਾ ਤੇ ਬਰਫੀ

Image
  ਇੱਕ ਵਾਰੀ ਬਚਨਾ ਤੇ ਕਰਮਾਂ ਇੱਕ ਹਲਵਾਈ ਦੀ ਦੁਕਾਨ ਤੇ ਗਏ ।      ਜਿਵੇਂ ਹੀ ਉਹ ਦੁਕਾਨ ਚ ਵੜੇ, ਬਚਨੇ  ਨੇਂ ਚੱਕ ਕੇ ਤਿੰਨ ਪੀਸ  ਬਰਫੀ ਦੇ ਜੇਬ ਚ ਪਾ ਲਏ । ਬਚਨਾ  ਕਹਿੰਦਾ, " ਦੇਖ ਮੈਂ ਕਿੰਨਾ ਚਲਾਕ ਆਂ, ਹਲਵਾਈ ਨੇਂ ਮੈਨੂੰ ਦੇਖਿਆ ਈ ਨੀਂ , ਮੈ ਤੇਰੇ ਤੋਂ ਵੱਧ ਚਲਾਕ ਹਾਂ ।       ਕਰਮਾਂ  ਕਹਿੰਦਾ ਵੀ ਇਹ ਚੀਜ਼ ਤੂੰ ਸਾਰੀ ਉਮਰ ਕੀਤੀ ਆ, ਧੋਖੇਬਾਜੀ ਤੇ ਚੋਰੀ,  ਤੇ ਹੁਣ ਮੈਂ ਇਮਾਨਦਾਰ ਤਰੀਕੇ ਨਾਲ ਤਿੰਨ ਪੀਸ ਲੈਕੇ ਦਿਖਾਉਣਾ, ਬਿਨਾਂ ਚੋਰੀ ਕੀਤੇ ਤੇ ਝੂਠ ਬੋਲੇ ਤੇ ਸਾਬਤ ਕਰਦੂੰ ਵੀ ਮੈਂ ਵੱਧ ਚਲਾਕ ਆਂ ।  ਕਰਮਾਂ  ਹਲਵਾਈ ਕੋਲੇ ਗਿਆ ਤੇ ਕਹਿੰਦਾ ਵੀ ਮੈਨੂੰ ਬਰਫੀ ਦੇ ਤੇ ਮੈਂ ਤੈਨੂੰ ਜਾਦੂ ਕਰਕੇ ਦਿਖਾਉਣਾ ।   ਝਾਂਸੇ ਚ ਆਕੇ ਹਲਵਾਈ ਨੇਂ ਇੱਕ ਪੀਸ ਦਿੱਤਾ ਤੇ ਕਰਮਾਂ ਖਾ ਗਿਆ, ਕਰਮੇ ਨੇਂ ਦੂਜਾ ਮੰਗਿਆ,ਫੇਰ ਤੀਜਾ ਮੰਗਿਆ । ਤਿੰਨੇ ਪੀਸ ਲੈਕੇ ਖਾ ਲਏ ।    ਐਨੇ ਚਿਰ ਚ ਹਲਵਾਈ ਚੱਕਰ ਚ ਪੈ ਗਿਆ ਤੇ ਕਹਿੰਦਾ ਜਾਦੂ ਕਦੋਂ ਕਰੇਂਗਾ ।     ਤਾਂ ਕਰਮਾਂ ਕਹਿੰਦਾ ਬਚਨੇ  ਦੀ ਤਲਾਸ਼ੀ ਲੈ, ਮੇਰੇ ਖਾਧੇ ਤਿੰਨੇ ਪੀਸ ਇਹਦੀ ਜੇਬ ਚੋਂ ਮਿਲਣਗੇ 😜😜 ਇਸ ਆਰਟੀਕਲ ਨੂੰ PDF ਰੂਪ ਵਿੱਚ DOWNLOAD ਕਰਨ ਲਈ  ਹੇਠਾਂ ਦਿੱਤੇ LINK  ਤੇ CLICK ਕਰੋ coming soon....

ਕਹਾਣੀ -- ਨਾਨੇ ਦੀ ਗਲਤੀ

Image
ਸੁਰਿੰਦਰ ਕੌਰ ਅੱਜ ਡੇਰੇ ਬਾਬੇ ਦੀ ਸੁੱਖਣਾ ਸੁੱਖ ਕੇ ਵਾਪਸ ਪਿੰਡ ਨੂੰ ਆ ਰਹੀ ਸੀ ,ਉਹ ਅੱਗੇ ਵੀ ਕਈ ਥਾਵਾਂ ਤੇ ਸੁੱਖਣਾ ਸੁੱਖ ਚੁੱਕੀ ਸੀ ।ਏ ਬਾਬਾ ਜੀ ਬੜੀ ਕਰਨੀ ਆਲੇ ਆ , ਨਾਲ ਤੁਰੀ ਆਉਂਦੀ ਨਾਮੋ ਨੇ ਗੱਲ ਛੇੜਦਿਆਂ ਕਿਹਾ , ਮੇਰੇ ਭਰਾ ਦੀ ਨੂੰਹ ਨੂੰ ਵੀ ਇਨਾਂ ਦੇ ਆਸ਼ੀਰਵਾਦ ਨਾਲ ਈ ਮੁੰਡਾ ਹੋਇਆ ਸੀ , ਤੂੰ ਐਵੇਂ ਜੀ ਛੋਟਾ ਨਾ ਕਰ ,ਰੱਬ ਭਲੀ ਕਰੂ ।                             ਹਾਂ ਭੈਣੇ , ਹੁਣ ਤਾਂ ਰੱਬ ਤੋਂ ਹੀ ਆਸਾਂ ਨੇ......।                   ਉਂਝ ਨੂੰਹ-ਪੁੱਤ ਟੈਸਟ ਲਈ ਮੰਨੇ ਕਿ ਨਹੀਂ, ਨਾਮੋਂ ਨੇ ਕੁੱਝ  ਨੇੜੇ ਹੁੰਦਿਆਂ ਪੁੱਛਿਆ ,                    ਕਿੱਥੇ....,, ਅੱਗੇ ਵੀ  ਨੂੰਹ-ਪੁੱਤ ਦੀ ਇਸੇ ਜਿੱਦ ਨੇ 2 ਪੋਤਰੀਆਂ ਮੱਥੇ ਮੜ ਤੀਆਂ , ਅਖੇ ਮੁੰਡਾ ਹੋਵੇ ਜਾਂ ਕੁੜੀ ਰੱਬ ਦਾ ਭੇਜਿਆ ਜੀ ਆ । ਗੱਲਾਂ ਕਰਦਿਆਂ ਕਰਦਿਆਂ ਪਿੰਡ ਆ ਗਿਆ ਤੇ ਉੱਥੋਂ ਦੋਵੇਂ ਆਪਣੇਘਰਾਂ ਵਲ ਹੋ ਤੁਰੀਆਂ ।                         ਘਰ ਵੜਦਿਆਂ ਹੀ ਸੁਰਿੰਦਰ ਨੇ ਕੁਝ ਸਕਤ ਹੁੰਦਿਆਂ ਆਪਣੀ ਨੂੰਹ ਗੁਰਲੀਨ ਤੋ ਆਪਣੇ ਪੁੱਤ ਬਲਕਾਰ  ਬਾਰੇ ਪੁੱਛਿਆ....                                 ਬਲਕਾਰ ਕਿੱਥੇ ਆ ?                                                          ਜੀ ਉਹ ਤਾਂ ਖੇਤਾਂ ਨੂੰ ਗਏ ਆ, ਅੱਜ ਪਾਣੀ ਦੀ ਵਾਰੀ ਆ , ਗੁਰਲੀਨ ਨੇ ਡਰਦਿਆਂ ਜਵਾਬ ਦ