Posts

Showing posts from March, 2017

BREAKING NEWS

Image
Breaking news ... ਜਿਲਾ ਮੋਗਾ ਦੇ ਪਿੰਡ  ਚ  ਇੱਕ ਬੱਚਾ ਪੈਦਾ ਹੋਇਆ ਇਸ ਦਾ ਵਜਨ 20 ਕਿਲੋਗ੍ਰਾਮ ਸੀ 5 ਮਿੰਟ ਬਾਅਦ ਉਹ ਖੜ੍ਹਾ ਹੋ ਗਿਆ ਅਤੇ 2 ਦਿਨ ਬਾਅਦ ਉਹ ਭੱਜਣ ਲੱਗਾ ਅਤੇ 25 ਦਿਨ ਬਾਅਦ ਉਸ ਦਾ ਵਜਨ  40 ਕਿਲੋਗ੍ਰਾਮ ਹੋ ਗਿਆ ਇਹ ਇੱਕ ਸੱਚੀ ਘਟਨਾ ਹੈ.... . . . . . . ਕਿਉਂਕਿ ਇਹ ਬੱਚਾ ਮੱਝ ਦਾ ਸੀ... ਧਿਆਨ ਨਾਲ ਪੜ੍ਹਨ ਲਈ ਧੰਨਵਾਦ. ..!!😝😝😝😝😝 ਇਸ ਆਰਟੀਕਲ ਨੂੰ PDF ਰੂਪ ਵਿੱਚ DOWNLOAD ਕਰਨ ਲਈ          ਹੇਠਾਂ ਦਿੱਤੇ LINK  ਤੇ CLICK ਕਰੋ coming soon....

ਕਹਾਣੀ --ਭੱਜਣ ਨੱਸਣ ਦੀ ਆਦਤ

Image
  ਤਾਇਆ ਬਚਨਾਂ ਆਪਣੀ ਉਮਰ ਦੇ ਛੇਵੇਂ ਦਹਾਕੇ ਵਿੱਚੋਂ ਗੁਜ਼ਰ ਰਿਹਾ , ਗੱਲਾਂ ਚ ਤਾਂ ਅੱਜ ਵੀ ਕੋਈ ਉਸ ਤੋਂ ਅੱਗੇ ਨਹੀਂ ਲੰਘ ਸਕਦਾ, ਪਰ ਚਾਲ ਵਿੱਚ ਉਹ ਬਹੁਤਿਆਂ ਤੋਂ ਪਛੜਨ ਲੱਗ ਪਿਆ ਹੈ । ਹੁਣ ਤਾਂ ਉਹ ਉੱਠਦਿਆਂ ਬਹਿੰਦਿਆਂ ਵੀ ਤੰਗੀ ਮਹਿਸੂਸ ਕਰਦਾ, ਰਾਤ ਨੂੰ ਉੱਠਣ ਲੱਗਾ ਤਾਂ ਉਹ ਦਰਦ ਨਾਲ ਕਰਾਹ ਉੱਠਦਾ ਤੇ ਫਿਰ ਦਰਦ ਕਈ ਦਿਨ ਤਕ ਰਹਿੰਦੀ,  ਉਹ ਬਸ ਦਰਦ ਦੀ ਗੋਲੀ ਖਾ ਕੇ ਕੰਮ ਸਾਰ ਛੱਡਦਾ ।                                                       ਉਸਦੀ ਬਰਾਬਰ ਦੀ ਉਮਰ ਦੇ ਬੰਦੇ ਉਸਨੂੰ ਟਿੱਚਰਾਂ ਕਰਦੇ ਕਿ ਤੂੰ ਸਹੁਰਿਆ ਹੁਣੇ ਗੱਡਿਆਂ ਗਿਆਂ ਮੰਜੇ ਤੇ ਅੱਗੇ ਕੀ ਬਣੂ ਤੇਰਾ , ਜਿੱਦਾਂ ਉਹ ਹਾਸੇ ਨਾਲ ਆਖਦੇ ਓਦਾਂ ਹੀ ਹਾਸੇ ਨਾਲ ਬਚਨਾਂ ਗੱਲ ਨੂੰ ਟਾਲ ਛੱਡਦਾ ।                                         ਪਰ ਪਰਿਵਾਰ ਨੂੰ ਮਹਿਸੂਸ ਹੋਣ ਲੱਗਾ ਕਿ ਬਚਨੇ ਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣਾ ਚਾਹੀਦਾ , ਐਂਵੇ ਅਣਗੋਲਿਆਂ ਕੀਤਿਆਂ ਕੰਮ ਨੀ ਚਲਣਾ , ਸੋ ਬਚਨੇ ਦਾ ਭਤੀਜਾ ਸ਼ਮਸ਼ੇਰ ਤੇ ਛੋਟਾ ਭਰਾ ਕਰਮਾਂ ਉਸਨੂੰ ਸ਼ਹਿਰ ਦੇ ਵੱਡੇ ਡਾਕਟਰ ਕੋਲ ਲੈ ਗਏ ।                                                  ਮਰੀਜਾਂ ਦੀ ਲੰਬੀ ਲਾਈਨ ਪਹਿਲਾਂ ਹੀ ਕੁਰਸੀਆਂ ਤੇ ਬਿਰਾਜਮਾਨ ਸੀ। ਲਾਈਨ ਵੇਖ ਕੇ ਬਚਨਾ ਭਤੀਜੇ ਨੂੰ ਕਹਿੰਦਾ ਕਿ ਤੂੰ ਮੇਰੀ ਥਾਂ ਮੱਲ ਜਾ ਕੇ, ਮੈਥੋਂ ਨੀ ਵਾਰ ਵਾਰ ਉੱਠ ਕੇ ਅਗਾਂਹ ਹੋਇਆ ਜਾ

ਬਚਨਾ ਕਰਮਾ ਤੇ ਬਰਫੀ

Image
  ਇੱਕ ਵਾਰੀ ਬਚਨਾ ਤੇ ਕਰਮਾਂ ਇੱਕ ਹਲਵਾਈ ਦੀ ਦੁਕਾਨ ਤੇ ਗਏ ।      ਜਿਵੇਂ ਹੀ ਉਹ ਦੁਕਾਨ ਚ ਵੜੇ, ਬਚਨੇ  ਨੇਂ ਚੱਕ ਕੇ ਤਿੰਨ ਪੀਸ  ਬਰਫੀ ਦੇ ਜੇਬ ਚ ਪਾ ਲਏ । ਬਚਨਾ  ਕਹਿੰਦਾ, " ਦੇਖ ਮੈਂ ਕਿੰਨਾ ਚਲਾਕ ਆਂ, ਹਲਵਾਈ ਨੇਂ ਮੈਨੂੰ ਦੇਖਿਆ ਈ ਨੀਂ , ਮੈ ਤੇਰੇ ਤੋਂ ਵੱਧ ਚਲਾਕ ਹਾਂ ।       ਕਰਮਾਂ  ਕਹਿੰਦਾ ਵੀ ਇਹ ਚੀਜ਼ ਤੂੰ ਸਾਰੀ ਉਮਰ ਕੀਤੀ ਆ, ਧੋਖੇਬਾਜੀ ਤੇ ਚੋਰੀ,  ਤੇ ਹੁਣ ਮੈਂ ਇਮਾਨਦਾਰ ਤਰੀਕੇ ਨਾਲ ਤਿੰਨ ਪੀਸ ਲੈਕੇ ਦਿਖਾਉਣਾ, ਬਿਨਾਂ ਚੋਰੀ ਕੀਤੇ ਤੇ ਝੂਠ ਬੋਲੇ ਤੇ ਸਾਬਤ ਕਰਦੂੰ ਵੀ ਮੈਂ ਵੱਧ ਚਲਾਕ ਆਂ ।  ਕਰਮਾਂ  ਹਲਵਾਈ ਕੋਲੇ ਗਿਆ ਤੇ ਕਹਿੰਦਾ ਵੀ ਮੈਨੂੰ ਬਰਫੀ ਦੇ ਤੇ ਮੈਂ ਤੈਨੂੰ ਜਾਦੂ ਕਰਕੇ ਦਿਖਾਉਣਾ ।   ਝਾਂਸੇ ਚ ਆਕੇ ਹਲਵਾਈ ਨੇਂ ਇੱਕ ਪੀਸ ਦਿੱਤਾ ਤੇ ਕਰਮਾਂ ਖਾ ਗਿਆ, ਕਰਮੇ ਨੇਂ ਦੂਜਾ ਮੰਗਿਆ,ਫੇਰ ਤੀਜਾ ਮੰਗਿਆ । ਤਿੰਨੇ ਪੀਸ ਲੈਕੇ ਖਾ ਲਏ ।    ਐਨੇ ਚਿਰ ਚ ਹਲਵਾਈ ਚੱਕਰ ਚ ਪੈ ਗਿਆ ਤੇ ਕਹਿੰਦਾ ਜਾਦੂ ਕਦੋਂ ਕਰੇਂਗਾ ।     ਤਾਂ ਕਰਮਾਂ ਕਹਿੰਦਾ ਬਚਨੇ  ਦੀ ਤਲਾਸ਼ੀ ਲੈ, ਮੇਰੇ ਖਾਧੇ ਤਿੰਨੇ ਪੀਸ ਇਹਦੀ ਜੇਬ ਚੋਂ ਮਿਲਣਗੇ 😜😜 ਇਸ ਆਰਟੀਕਲ ਨੂੰ PDF ਰੂਪ ਵਿੱਚ DOWNLOAD ਕਰਨ ਲਈ  ਹੇਠਾਂ ਦਿੱਤੇ LINK  ਤੇ CLICK ਕਰੋ coming soon....

ਕਹਾਣੀ -- ਨਾਨੇ ਦੀ ਗਲਤੀ

Image
ਸੁਰਿੰਦਰ ਕੌਰ ਅੱਜ ਡੇਰੇ ਬਾਬੇ ਦੀ ਸੁੱਖਣਾ ਸੁੱਖ ਕੇ ਵਾਪਸ ਪਿੰਡ ਨੂੰ ਆ ਰਹੀ ਸੀ ,ਉਹ ਅੱਗੇ ਵੀ ਕਈ ਥਾਵਾਂ ਤੇ ਸੁੱਖਣਾ ਸੁੱਖ ਚੁੱਕੀ ਸੀ ।ਏ ਬਾਬਾ ਜੀ ਬੜੀ ਕਰਨੀ ਆਲੇ ਆ , ਨਾਲ ਤੁਰੀ ਆਉਂਦੀ ਨਾਮੋ ਨੇ ਗੱਲ ਛੇੜਦਿਆਂ ਕਿਹਾ , ਮੇਰੇ ਭਰਾ ਦੀ ਨੂੰਹ ਨੂੰ ਵੀ ਇਨਾਂ ਦੇ ਆਸ਼ੀਰਵਾਦ ਨਾਲ ਈ ਮੁੰਡਾ ਹੋਇਆ ਸੀ , ਤੂੰ ਐਵੇਂ ਜੀ ਛੋਟਾ ਨਾ ਕਰ ,ਰੱਬ ਭਲੀ ਕਰੂ ।                             ਹਾਂ ਭੈਣੇ , ਹੁਣ ਤਾਂ ਰੱਬ ਤੋਂ ਹੀ ਆਸਾਂ ਨੇ......।                   ਉਂਝ ਨੂੰਹ-ਪੁੱਤ ਟੈਸਟ ਲਈ ਮੰਨੇ ਕਿ ਨਹੀਂ, ਨਾਮੋਂ ਨੇ ਕੁੱਝ  ਨੇੜੇ ਹੁੰਦਿਆਂ ਪੁੱਛਿਆ ,                    ਕਿੱਥੇ....,, ਅੱਗੇ ਵੀ  ਨੂੰਹ-ਪੁੱਤ ਦੀ ਇਸੇ ਜਿੱਦ ਨੇ 2 ਪੋਤਰੀਆਂ ਮੱਥੇ ਮੜ ਤੀਆਂ , ਅਖੇ ਮੁੰਡਾ ਹੋਵੇ ਜਾਂ ਕੁੜੀ ਰੱਬ ਦਾ ਭੇਜਿਆ ਜੀ ਆ । ਗੱਲਾਂ ਕਰਦਿਆਂ ਕਰਦਿਆਂ ਪਿੰਡ ਆ ਗਿਆ ਤੇ ਉੱਥੋਂ ਦੋਵੇਂ ਆਪਣੇਘਰਾਂ ਵਲ ਹੋ ਤੁਰੀਆਂ ।                         ਘਰ ਵੜਦਿਆਂ ਹੀ ਸੁਰਿੰਦਰ ਨੇ ਕੁਝ ਸਕਤ ਹੁੰਦਿਆਂ ਆਪਣੀ ਨੂੰਹ ਗੁਰਲੀਨ ਤੋ ਆਪਣੇ ਪੁੱਤ ਬਲਕਾਰ  ਬਾਰੇ ਪੁੱਛਿਆ....                                 ਬਲਕਾਰ ਕਿੱਥੇ ਆ ?                                                          ਜੀ ਉਹ ਤਾਂ ਖੇਤਾਂ ਨੂੰ ਗਏ ਆ, ਅੱਜ ਪਾਣੀ ਦੀ ਵਾਰੀ ਆ , ਗੁਰਲੀਨ ਨੇ ਡਰਦਿਆਂ ਜਵਾਬ ਦ

L.L.B. ਦੀ ਪੜ੍ਹਾਈ

Image
. . ਪ੍ਰੋਫੈਸਰ :- ਜੇ ਤੂੰ ਕਿਸੇ ਨੂੰ ਸੰਤਰਾ ਦੇਣਾ ਹੋਵੇ ਤਾਂ ਕਿਵੇਂ ਦੇਵੇਂਗਾ ? . . ਵਿਦਿਆਰਥੀ :- ਆਹ ਲੈ ਬਈ ਸੰਤਰਾ . . ਪ੍ਰੋਫੈਸਰ :- ਤੂੰ ਕਾਨੂੰਨ ਦਾ ਵਿਦਿਆਰਥੀ ਏਂ ,  ਕਾਨੂੰਨੀ ਤਰੀਕੇ ਨਾਲ ਦੱਸ ? . . ਵਿਦਿਆਰਥੀ :- ਮੈਂ ਰੇਸ਼ਮ ਸਿੰਘ ਪੁੱਤਰ ਸ਼੍ ਬਘੇਲ ਸਿੰਘ ਨਿਵਾਸੀ ਪਿੰਡ ਕੋਟ, ਪੰਜਾਬ , ਆਪਣੀ ਪੂਰੀ ਖੁਸ਼ੀ ਤੇ ਹੋਸ਼ ਹਵਾਸ ਵਿੱਚ , ਬਿਨਾਂ ਕਿਸੇ ਡਰ ਜਾਂ ਲਾਲਚ ਦੇ ਇਹ ਫਲ ਜਿਸ  ਨੂੰ ਸੰਤਰਾ ਆਖਦੇ ਹਨ | ਜਿਸ ਤੇ ਮੇਰਾ ਪੂਰਾ ਮਾਲਕਾਨਾ  ਹੱਕ ਹੈ , ਇਸ ਸੰਤਰੇ ਨੂੰ ਮੈਂ ਇਸਦੇ ਰਸ , ਗੁੱਦੇ , ਬੀਜ ਤੇ ਛਿਲਕੇ ਸਮੇਤ ਤੈਨੂੰ ਦੇ ਰਿਹਾ ਹਾਂ | ਔਰ ਤੈਨੂੰ ਇਸ ਗੱਲ ਦਾ ਬਿਨਾਂ ਸ਼ਰਤ ਪੂਰਾ ਅਧਿਕਾਰ ਦੇ ਰਿਹਾ ਹਾਂ ਕੀ ਤੂੰ ਇਸ ਨੂੰ ਕੱਟਣ , ਛਿਲਣ , ਖਾਣ ਜਾਂ ਫ੍ਰਿਜ ਵਿੱਚ ਰਖਣ ਲਈ ਪੂਰੀ ਤਰਾਂ ਸੁਤੰਤਰ ਹੈਂ | ਤੈਨੂੰ ਇਹ ਅਧਿਕਾਰ ਵੀ ਹੋਵੇਗਾ  ਕਿ ਤੂੰ ਇਸ ਨੂੰ ਇਸਦੇ ਰਸ , ਗੁੱਦੇ , ਬੀਜ ਤੇ ਛਿਲਕੇ  ਸਮੇਤ ਜਾਂ ਇਸ ਦੇ ਕਿਸੇ ਭਾਗ ਨੂੰ ਦਾਨ ਕਰ ਸਕਦਾ ਏਂ ਵੇਚ ਸਕਦਾ ਏਂ , ਇਸ ਦੀ ਸੁਰੱਖਿਆ ਲਈ ਸਕਿਉਰਟੀ ਗਾਰਡ  ਰੱਖ ਸਕਦਾ ਹੈਂ , ਜੇ ਕੋਈ ਸਕਿਉਰਟੀ ਵਾਲਾ ਆਪਣੇ ਨਿੱਜੀ ਫਾਇਦੇ ਲਈ ਇਸ ਦਾ ਪ੍ਰਯੋਗ ਕਰਦਾ ਹੈ ਤਾਂ ਤੈਨੂੰ ਪੂਰਾ ਹੱਕ ਹੋਵੇਗਾ ਕੇ ਤੂੰ ਉਸ ਦੇ ਖਿਲਾਫ਼ ਐਫ ਆਈ ਆਰ ਦਰਜ  ਕ੍ਰਵਾਵੇਂ ਜਾਂ ਵਕੀਲ ਨਿਜੁਕਤ ਕਰਕੇ 406 ਦਾ ਮੁਕਦਮਾ ਕਰੇਂ | . ਮੈਂ ਇਹ ਘੋਸ਼ਣਾ ਕਰਦਾ ਹਾਂ ਕਿ ਅੱਜ ਤੋਂ ਪਹਿਲਾਂ ਇਸ ਸੰਤਰੇ ਸਬੰਧੀ

ਦਿਲ ਦਾ ਮਾਮਲਾ ਹੈ

Image
ਦਿਲ ਮਨੁੱਖੀ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਹੈ, ਮੈਂ ਨਹੀਂ ਮੰਨਦਾ ਕਿ ਇਸ ਤੋਂ ਬਗੈਰ ਮਨੁੱਖੀ ਜ਼ਿੰਦਗੀ ਚੱਲ ਸਕਦੀ ਹੋਵੇ । ਹਰ ਮਨੁੱਖ ਦੇ ਸਭ ਤੋਂ ਨੇੜੇ ਉਸਦਾ ਦਿਲ ਹੁੰਦਾ, ਕਿਉਂਕਿ ਜਦ ਮਨੁੱਖ ਖੁਸ਼ ਹੋਵੇ ਤਾਂ ਉਹ ਕਹਿੰਦਾ ਕਿ ਦਿਲ ਖੁਸ਼ ਕਰਤਾ, ਦਿਲ ਬਾਗੋ-ਬਾਗ ਹੋ ਗਿਆ ਅੱਜ ਤਾਂ........       ਤੇ ਜਦ ਉਹ ਕਦੇ ਦੁਖੀ ਹੋਵੇ ਤਾਂ ਇਹ ਕਹਿੰਦਾ ਕਿ ਦਿਲ ਦੁਖੀ ਹੋ ਗਿਆ, ਕੋਈ ਵੱਡਾ ਦੁੱਖ ਹੋਵੇ ਤਾਂ ਉਹ ਵੀ ਦਿਲ ਨੂੰ ਹੀ ਲੱਗਦਾ, ਫਿਰ ਲੋਕੀਂ ਇਹ ਵੀ ਕਹਿ ਦਿੰਦੇ ਆ ਕਿ ਗੱਲ ਦਿਲ ਨੂੰ ਲਾ ਗਿਆ ਫਲਾਨਾ ,ਤੇ ਜਦ ਗੱਲ ਘੇਸਲ ਮਾਰਨ ਦੀ ਆਵੇ ਜਾਂ ਫਿਰ ਕੋਈ ਕੰਮ ਨਾਂ ਕਰਨਾ ਹੋਵੇ ਤਾਂ ਬੰਦਾ ਇਹੋ  ਕਹਿੰਦਾ ਕਿ ਦਿਲ ਨੀ ਕਰਦਾ......      ਪਰ ਆਹ ਗੱਲ ਤਾਂ ਸਰਾਸਰ ਝੂਠ ਆ, ਬਈ ਕੰਮ ਤੂੰ ਨੀ ਕਰਨਾ ਤੇ ਨਾਂ ਦਿਲ ਦਾ, ਦੁੱਖ ਤੇ ਖੁਸ਼ੀ ਦਾ ਪ੍ਰਭਾਵ ਦਿਲ ਤੇ ਪੈਂਦਾ, ਪਰ ਇਹ ਮੰਨਣ੍ਯੋਗ ਨਹੀਂ ਕਿ ਆਲਸ ਵਿੱਚ ਦਿਲ ਦਾ ਕੋਈ ਹੱਥ ਹੈ । ਬੰਦਾ ਭਾਵੇਂ ਕਹੀ ਜਾਏ ਕਿ  ਦਿਲ ਨੀ ਕਰਦਾ  ਪਰ ਦਿਲ ਤਾਂ ਵਿਚਾਰਾ ਇੱਕ ਸਕਿੰਟ ਵੀ ਰੁਕੇ ਬਿਨਾਂ ਜਦ ਤੋਂ ਬੰਦਾ ਜੰਮਿਆ ਤੇ ਜਦ ਤਕ ਜੀਉਂਦਾ, ਕੰਮ ਕਰੀ ਜਾਂਦਾ , ਬੰਦਾ ਭਾਵੇਂ ਓਸ ਨਾਲ ਲੱਖ ਧਰੋਹ ਕਮਾਵੇ । ਹੈਂ, ਬੰਦਾ ਭਲਾ ਕੀ ਧਰੋਹ ਕਮਾਉਂਦਾ ਦਿਲ ਨਾਲ ? ਬਹੁਤ ਜੀ ਬਹੁਤ,                       ਆਮ ਹੀ ਇੱਕ ਗੱਲ ਕਹੀ ਜਾਂਦੀ ਹੈ ਕਿ ਰੱਬ ਤਾਂ ਕਿਸੇ ਬਿਗਾਨੇ ਨਾਲ ਵੀ