Posts

Showing posts from July, 2017

ਚੁਰਾਸੀ ਲੱਖ ਜੂਨਾਂ

Image
ਧਰਤੀ ਤੇ 84 ਲੱਖ ਜੂਨਾਂ ਮੰਨੀਆਂ ਗਈਆਂ ਹਨ ,ਮਨੁੱਖ ਵੀ ਓਨਾਂ ਵਿੱਚੋਂ ਇੱਕ ਹੈ । ਮਨੁੱਖ  ਤੋਂ ਬਿਨਾਂ 83,99,999 ਜੂਨਾਂ ਹੋਰ ਹਨ, ਉਹ ਉਵੇਂ ਦੇ ਹੀ ਕੰਮ ਕਰਦੇ ਤੇ ਓਸੇ ਤਰਾਂ ਹੀ ਕੰਮ ਕਰਦੇ ਹਨ ,ਜਿਸ ਜਾਤੀ ਵਿੱਚ ਉਹ ਪੈਦਾ ਹੋਏ ਹਨ, ਜਿਵੇਂ ਹਿਰਨ ਸਾਰੀ ਉਮਰ ਘਾਹ ਤੇ ਸ਼ੇਰ ਮਾਸ ਖਾਂਦਾ ਹੈ । ਬਾਂਦਰ ਸਾਰੀ ਉਮਰ ਟਪੂਸੀਆਂ ਮਾਰਦਾ ਹੈ ਤੇ ਸੱਪ ਰੀਂਗ ਕੇ ਚਲਦਾ ਹੈ ।ਪਰ ਮਨੁੱਖ ਲਈ ਅਜਿਹਾ ਨਹੀਂ ਹੈ ,ਮਨੁੱਖ ਨੂੰ ਪੂਰੀ choice ਹੈ । ਮਨੁੱਖ ਦਾ ਸਰੀਰ ਲੈ ਕੇ ਆਇਆ ਇੱਥੇ ਕੋਈ ਵੀ ਜੂਨ ਕੱਟ ਕੇ ਜਾ ਸਕਦਾ ਹੈ ।                  ਇਹ ਬਿਲਕੁਲ ਪੇਪਰਾਂ ਦੀ  choice ਵਰਗਾ ਹੈ, ਪਰ ਸਿਰਫ ਇਕੋ ਫਰਕ ਹੈ ਪੇਪਰਾਂ ਦੀ choice ਤੇ ਜਿੰਦਗੀ ਦੀ choice ਵਿੱਚ, ਉਹ ਇਹ ਕਿ ਪੇਪਰਾਂ ਵਿੱਚ 10 ਪ੍ਰਸ਼ਨਾਂ ਪਿੱਛੇ 2 ਜਾਂ ਤਿੰਨ ਪ੍ਰਸ਼ਨਾਂ ਦੀ  choice ਮਿਲਦੀ ਹੈ ,ਪਰ ਜ਼ਿੰਦਗੀ ਵਿੱਚ 1 ਜੂਨ ਪਿੱਛੇ 83,99,999 ਜੂਨਾਂ ਦੀ choice ਮਿਲੀ ਹੈ।ਰੱਬ ਦੀ ਮਿਹਰ ਤਾਂ ਦੇਖੋ ਕਿ ਰੱਬ ਨੇ ਮਨੁੱਖ ਨੂੰ ਕੋਈ ਇੱਕ ਕਿਰਦਾਰ ਨਿਭਾਉਣ ਲਈ  ਭੇਜਿਆ ਪਰ  choice  83,99,999 ਦੀ ਦਿੱਤੀ ।                                                    ਹਾਂ ਸੱਚ , ਇੱਕ ਹੋਰ ਫਰਕ ਹੈ ਪੇਪਰਾਂ ਦੀ choice ਤੇ ਜਿੰਦਗੀ ਦੀ choice ਵਿੱਚ ,ਪੇਪਰਾਂ ਵਿੱਚ ਇੱਕ ਵਾਰ ਸ਼ੁਰੂ ਕੀਤਾ ਪ੍ਰਸ਼ਨ ਬਦਲਣਾ ਅੋਖਾ ਹੁੰਦਾ , ਪਰ ਭਾਵੇਂ ਹੈ ਇਹ ਵੀ ਅੋਖਾ, ਕਿ

ਮਜੇਦਾਰ ਪੰਜਾਬੀ ਫੋਟੋਆਂ 01

Image
1. ਐਮੀ ਵਿਰਕ ਦਾ ਨਵਾਂ ਗਾਣਾ ਕਿਸਮਤ ਬਹੁਤ ਵਧੀਆ, ਪਰ ਇੱਕ ਚੀਜ਼ ਬਹੁਤ ਹਾਸੋਹੀਣੀ ਸੀ, ਸਰਗੁਣ ਮਹਿਤਾ ਨੇ ਜੋ ਲਹਿੰਗਾ ਵਿਆਹ ਵੇਲੇ ਪਾਇਆ ਹੁੰਦਾ ਉਹੋ ਹੀ 4 ਸਾਲ ਬਾਅਦ ਪਾਇਆ ਹੁੰਦਾ ਤੇ ਲਹਿੰਗਾ ਓਸ ਵੇਲੇ ਵੀ ਬਿਲਕੁਲ ਸਹੀ ਸਲਾਮਤ ਹੁੰਦਾ । ਇਹ ਵੇਖ ਕੇ ਤਾਂ ਇਕ ਹੀ ਬੰਦੇ ਦੀ ਯਾਦ ਆਉਂਦੀ ,ਖਲੀ ਦੀ ਮੌਸੀ , ਕਿ ਸ਼ਾਇਦ ਇਹ ਸਲਾਹ ਵੀ ਓਨੇ ਦਿੱਤੀ ਹੋਵੇ । 2.ਉਹ ਪੁਰਾਣੇ ਛੁਰੀਆਂ ਵਾਲੇ ਪੱਖੇ ਜਿਹੜੇ ਹੈਲੀਕਪਟਰ ਵਰਗੀ ਆਵਾਜ਼ ਕਰਦੇ ਸੀ, ਜਿਨਾ ਚੋਂ ਬਹੁਤਿਆਂ ਦੇ ਛਾਨਣੇ ਟੁੱਟੇ ਹੁੰਦੇ ਤੇ ਕਈਆਂ ਨੂੰ ਆਪੇ ਤੁਰਨ ਦੀ ਆਦਤ ਵੀ ਹੁੰਦੀ ਸੀ।ਆਪਾਂ ਸਭ ਨੇ ਉਨਾਂ ਚ ਕਿਸੇ ਨਾ ਕਿਸੇ ਦਾ ਹੱਥ ਜਾਂ ਚੁੰਨੀ ਆਉਦੀ ਜਰੂਰ ਵੇਖੀ ਜਾ ਸੁਣੀ ਹੋਣੀ । ਲਗਦਾ ਹਰ ਪੇਂਡੂ ਬੰਦਾ ਆਪਣੀ ਸ਼ਹਿਰੀ ਘਰਵਾਲੀ ਨੂੰ ਇਹ ਗੱਲ ਜਰੂਰ ਸਮਝਾਉਂਦਾ ਹੋਊ । 3. ਪੰਜਾਬੀਆਂ ਦੇ ਜੁਗਾੜ ਦਾ ਕੋਈ ਮੁਕਾਬਲਾ ਨਹੀਂ , ਪੰਜਾਬੀ ਤੇ ਗੱਲ ਕਰਨ ਚ ਵੀ ਜੁਗਾੜ ਲਾ ਜਾਦੇਂ ,ਉਹ ਇਸ ਫੋਟੋ ਚ ਸਾਫ ਆ ਬਈ... 4. ਜਦ ਕੋਈ ਵੀ ਪੰਜਾਬੀ ਅਖਬਾਰ ਪੜੀਏ ਤਾਂ ਲਗਪਗ ਹਰ ਇੱਕ ਅਖਬਾਰ ਚ ਤਾਂਤਰਿਕਾਂ ਦੀ ADD ਹੁੰਦੀ ਆ ਕਿ ਫੋਨ ਤੇ ਹੱਲ, 5 ਮਿੰਟ ਚ ਵਸ਼ੀਕਰਨ, ਦੁਸ਼ਮਣ ਨੂੰ ਦਿਨੇ ਤਾਰੇ ਵਗੈਰਾ-ਵਗੈਰਾ , ਪਰ ਸੋਚ ਕੇ ਵੇਖੋ ਕਿ ਜੇਕਰ ਇਹ ਹੀਰ-ਰਾਂਝਾ ਦੇ ਸਮੇਂ ਹੁੰਦੇ ਤਾਂ ਫਿਰ ਕਹਾਣੀ ਕੀ ਹੁੰਦੀ। 5.ਰਿਮਝਿਮ-ਰਿਮਝਿਮ ਪੈਂਦੀਆਂ ਕਣੀਆਂ ਸੱਜਣਾਂ ਜਾਨ ਮੇਰ