ਲੱਲੀ-ਛੱਲੀ ਚੁਟਕਲੇ 02

ਲੱਲੀ-ਛੱਲੀ ਚੁਟਕਲੇ  02

Image result for funny emoji




01.  ਲੱਲੀ (ਦੁਕਾਨਦਾਰ ਨੂੰ ):- ਬਾਈ ਗੋਰਾ ਕਰਨ ਵਾਲੀ ਕਰੀਮ ਹੈਗੀ ਆ ?

ਦੁਕਾਨਦਾਰ :- ਆਹੋ ਹੈਗੀ ਆ

ਲੱਲੀ :- ਤੇ ਪਤੰਦਰਾ ਭੋਰਾ ਮੂੰਹ ਤੇ ਵੀ ਲਾ ਲਿਆ ਕਰ, ਦੁਕਾਨ ਤੇ ਬੈਠਾ ਐਵੇਂ ਜਵਾਕ ਡਰਾਉਂਦਾ ਰਹਿਨਾ 














02.  ਲੱਲੀ ਆਪਣੀ ਪਤਨੀ ਨਾਲ ਬਜ਼ਾਰ ਜਾ ਰਿਹਾ ਸੀ ਰਾਹ ਵਿੱਚ ਓਨਾ ਨੂੰ ਇਕ ਗਧਾ ਵਿਖਿਆ ।

ਪਤਨੀ ਨੂੰ ਮਜਾਕ ਸੁੱਝਿਆ

ਪਤਨੀ :- ਓ ਵੇਖੋ ਤੁਹਾਡਾ ਰਿਸ਼ਤੇਦਾਰ ਤੁਰਿਆ ਆਉਂਦਾ ।

ਲੱਲੀ ਕਿਹੜਾ ਘੱਟ ਸੀ, ਓਨੇ ਵੀ ਗਧੇ ਨੂੰ ਵੇਖਦਿਆਂ ਕਹਿ ਤਾ

ਲੱਲੀ :- ਸਹੁਰਾ ਸਾਹਬ ਪੈਰੀਂ ਪੈਂਦਾ











03.  ਸਾਧੂ :- ਬੱਚਾ ਕੁਝ ਭੇਟਾ ਦੇ ਤੈਨੂੰ ਸਵਰਗ ਮਿਲੂਗਾ ।

ਲੱਲੀ :- ਠੀਕ ਆ ਅੱਜ ਤੋਂ ਚੰਡੀਗੜ੍ਹ ਤੇਰਾ । 

ਸਾਧੂ  :- ਓ ਚੰਡੀਗੜ੍ਹ ਕਿਹੜਾ ਤੇਰਾ ਜੋ ਮੈਨੂੰ ਦਈ ਜਾਨਾ । 

ਲੱਲੀ :- ਤੇ ਸਵਰਗ ਕਿਹੜਾ ਤੇਰੇ ਪਿਓ ਦਾ ਜਿਹੜਾ ਓਥੋਂ ਦੇ ਪਲਾਟ ਵੇਚਣ ਲੱਗਾ ਵਾਂ ।  


 .






04.  ਲੱਲੀ :- ਚਲਤੇ ਚਲਤੇ ਯੂਹੀਂ ਰੁਕ ਜਾਤਾ ਹੂੰ ਮੈਂ , ਬੈਠੇ ਬੈਠੇ ਯੂਹੀਂ ਖੋ ਜਾਤਾ ਹੂੰ ਮੈਂ , ਕਿਆ ਯਹੀਂ ਪਿਆਰ ਹੈ ? 


ਛੱਲੀ :- ਕੁੱਝ ਖਾਇਆ ਪੀਆ ਕਰ ਪਤੰਦਰਾ ਇਹਨੂੰ ਕਮਜ਼ੋਰੀ ਕਹਿੰਦੇ ਪਿਆਰ ਨੀ ।











05.  ਲੱਲੀ ਸ਼ਰਾਬ ਪੀ ਕੇ ਘਰ ਆਇਆ, ਕਿਸੇ ਨੂੰ ਪਤਾ ਨਾ ਲੱਗੇ ਇਸ ਕਰਕੇ ਘਰ ਆਉਂਦਿਆ ਹੀ ਲੈਪਟੋਪ ਖੋਲ ਕੇ ਬਹਿ ਗਿਆ  ।

*ਪਤਨੀ* :- ਇਹ ਕੀ ਕਰ ਰਹੇ ਹੋ ? 

*ਲੱਲੀ* :- ਈ- ਮੇਲ ਚੈੱਕ ਕਰ ਰਿਹਾ ਵਾਂ । 

*ਪਤਨੀ* :- ਅਟੈਚੀ ਚੋਂ ?





Comments

Popular posts from this blog

ਮਜੇਦਾਰ ਪੰਜਾਬੀ ਫੋਟੋਆਂ 02