25 ਅਗਸਤ ਨੂੰ C.B.I. COURT ਦੇ ਫੈਸਲੇ ਤੋਂ ਬਾਅਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਅਸਲੀਅਤ ਸਾਰੀ ਦੁਨੀਆਂ ਦੇ ਸਾਹਮਣੇ ਆ ਗਈ, ਉਸ ਤੋਂ ਪਹਿਲਾਂ ਉਸ ਉੱਪਰ ਕਈ ਦੋਸ਼ ਲੱਗੇ ਪਰ ਕੋਈ ਵੀ ਸਾਬਿਤ ਨਾ ਹੋਣ ਕਾਰਨ ਉਹ ਬਚਦਾ ਰਿਹਾ । ਇਸ ਫੈਸਲੇ ਤੋਂ ਪਹਿਲਾਂ ਉਸ ਦੇ ਵਿਰੁੱਧ ਕੋਈ ਬੋਲ ਨਹੀਂ ਸੀ ਸਕਦਾ ਤੇ ਜੇ ਕੋਈ ਬੋਲਦਾ ਸੀ ਤਾਂ ਉਸ ਨੂੰ ਜਾਨ ਦਾ ਖਤਰਾ ਬਣ ਜਾਂਦਾ ਸੀ, ਪੱਤਰਕਾਰ 'ਰਾਮ ਚੰਦਰ ਛਤਰਪਤੀ' ਇਸਦੀ ਵੱਡੀ ਉਦਾਹਰਨ ਹੈ । ਪਰ ਜੇ ਮੈਂ ਕਹਾਂ ਕਿ ਇਹ ਸਭ ਕੁਝ ਹੋਏਗਾ ਇਸਦੀ ਭਵਿੱਖਬਾਣੀ ਪਹਿਲਾਂ ਹੀ ਹੋ ਚੁੱਕਾ ਸੀ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ । ਇੱਕ ਤਾਂ ਇਹ ਕਿ ਜੇ ਕੋਈ ਗਲਤੀ ਕਰੇਗਾ ਤਾਂ ਉਸਦਾ ਹਸ਼ਰ ਇਹੀ ਹੋਏਗਾ ਪਰ ਫਿਰ ਵੀ ਇਸ ਕੰਮ ਦੀ ਸਟੀਕ ਭਵਿੱਖਬਾਣੀ ਹੋਈ ਸੀ ਜੋ ਸੱਚ ਸਿੱਧ ਹੋਈ । ਜੀ ਹਾਂ, ਮੈਂ ਗੱਲ ਕਰ ਰਿਹਾਂ ਹਾਂ 30 ਦਸੰਬਰ 16 ਨੂੰ ਰਿਲੀਜ਼ ਹੋਈ ਫਿਲਮ ''ਮੋਟਰ ਮਿੱਤਰਾਂ ਦੀ'' ਬਾਰੇ , ਹਾਲਾਂਕਿ ਇਸ ਫਿਲਮ ਦਾ ਡੇਰਾ ਮੁਖੀ ਨਾਲ ਕੋਈ ਸਬੰਧ ਨਹੀਂ ਤੇ ਨਾਂ ਹੀ ਇਹ ਡੇਰਾ ਮੁਖੀ ਦੇ ਜੀਵਨ ਤੇ ਆਧਾਰਿਤ ਹੈ ਜਾਂ ਡੇਰਾ ਮੁਖੀ ਨੂੰ ਨਿਸ਼ਾਨਾ ਬਣਾ ਕੇ ਬਣਾਈ ਗਈ ਫਿਲਮ ਹੈ, ਪਰ ਫਿਰ ਵੀ ਫਿਲਮ ਵਿੱਚ ਵਾਪਰਨ ਵਾਲਾ ਘਟਨਾਚੱਕਰ ਦਰਸ਼ਕਾਂ ਨੂੰ ਹੈਰਾਨ ਜਰੂਰ ਕਰਦਾ ਹੈ । ਕਿਉਂਕਿ , ਲਗਭਗ ਉਹੋ ਸਭ ਕੁਝ ਵਾਪਰਦਾ ਫਿਲਮ ਵਿੱਚ ਸਾਲ ਪਹਿਲਾ ਹੀ ਦਿਖਾਇਆ ਗਿਆ ਹੈ ਜੋ 25 ਅਗਸਤ ਤੋਂ ਬਾਅਦ ਵ