ਚੁਰਾਸੀ ਲੱਖ ਜੂਨਾਂ








ਧਰਤੀ ਤੇ 84 ਲੱਖ ਜੂਨਾਂ ਮੰਨੀਆਂ ਗਈਆਂ ਹਨ ,ਮਨੁੱਖ ਵੀ ਓਨਾਂ ਵਿੱਚੋਂ ਇੱਕ ਹੈ । ਮਨੁੱਖ  ਤੋਂ ਬਿਨਾਂ 83,99,999 ਜੂਨਾਂ ਹੋਰ ਹਨ, ਉਹ ਉਵੇਂ ਦੇ ਹੀ ਕੰਮ ਕਰਦੇ ਤੇ ਓਸੇ ਤਰਾਂ ਹੀ ਕੰਮ ਕਰਦੇ ਹਨ ,ਜਿਸ ਜਾਤੀ ਵਿੱਚ ਉਹ ਪੈਦਾ ਹੋਏ ਹਨ, ਜਿਵੇਂ ਹਿਰਨ ਸਾਰੀ ਉਮਰ ਘਾਹ ਤੇ ਸ਼ੇਰ ਮਾਸ ਖਾਂਦਾ ਹੈ । ਬਾਂਦਰ ਸਾਰੀ ਉਮਰ ਟਪੂਸੀਆਂ ਮਾਰਦਾ ਹੈ ਤੇ ਸੱਪ ਰੀਂਗ ਕੇ ਚਲਦਾ ਹੈ ।ਪਰ ਮਨੁੱਖ ਲਈ ਅਜਿਹਾ ਨਹੀਂ ਹੈ ,ਮਨੁੱਖ ਨੂੰ ਪੂਰੀ choice ਹੈ । ਮਨੁੱਖ ਦਾ ਸਰੀਰ ਲੈ ਕੇ ਆਇਆ ਇੱਥੇ ਕੋਈ ਵੀ ਜੂਨ ਕੱਟ ਕੇ ਜਾ ਸਕਦਾ ਹੈ ।


                 ਇਹ ਬਿਲਕੁਲ ਪੇਪਰਾਂ ਦੀ  choice ਵਰਗਾ ਹੈ, ਪਰ ਸਿਰਫ ਇਕੋ ਫਰਕ ਹੈ ਪੇਪਰਾਂ ਦੀ choice ਤੇ ਜਿੰਦਗੀ ਦੀ choice ਵਿੱਚ, ਉਹ ਇਹ ਕਿ ਪੇਪਰਾਂ ਵਿੱਚ 10 ਪ੍ਰਸ਼ਨਾਂ ਪਿੱਛੇ 2 ਜਾਂ ਤਿੰਨ ਪ੍ਰਸ਼ਨਾਂ ਦੀ  choice ਮਿਲਦੀ ਹੈ ,ਪਰ ਜ਼ਿੰਦਗੀ ਵਿੱਚ 1 ਜੂਨ ਪਿੱਛੇ 83,99,999 ਜੂਨਾਂ ਦੀ choice ਮਿਲੀ ਹੈ।ਰੱਬ ਦੀ ਮਿਹਰ ਤਾਂ ਦੇਖੋ ਕਿ ਰੱਬ ਨੇ ਮਨੁੱਖ ਨੂੰ ਕੋਈ ਇੱਕ ਕਿਰਦਾਰ ਨਿਭਾਉਣ ਲਈ  ਭੇਜਿਆ ਪਰ  choice  83,99,999 ਦੀ ਦਿੱਤੀ ।

                                                   ਹਾਂ ਸੱਚ , ਇੱਕ ਹੋਰ ਫਰਕ ਹੈ ਪੇਪਰਾਂ ਦੀ choice ਤੇ ਜਿੰਦਗੀ ਦੀ choice ਵਿੱਚ ,ਪੇਪਰਾਂ ਵਿੱਚ ਇੱਕ ਵਾਰ ਸ਼ੁਰੂ ਕੀਤਾ ਪ੍ਰਸ਼ਨ ਬਦਲਣਾ ਅੋਖਾ ਹੁੰਦਾ , ਪਰ ਭਾਵੇਂ ਹੈ ਇਹ ਵੀ ਅੋਖਾ, ਕਿਉਂਕਿ ਬਹੁਤੇ ਲੋਕ ਤਾ ਬਦਲਣ ਦੀ ਸੋਚ ਸੋਚਦੇ ਈ ਗੁਜ਼ਰ ਜਾਂਦੇ ਆ ,ਸੋ ਬੰਦੇ ਨੂੰ ਪੂਰੀ ਪੂਰੀ ਆਜਾਦੀ ਆ ਇਸ ਮਸਲੇ ਵਿੱਚ । ਸ਼ਕਲਾਂ ਤੋਂ ਬੰਦੇ ਲੱਗਣ ਵਾਲੇ ਕਈ ਵਾਰ ਬੰਦੇ ਹੁੰਦੇ ਨੀਂ , ਉਹ ਲੂੰਬੜ ਹੋ ਸਕਦੇ ਆ, ਕੁੱਤੇ, ਸਾਨ, ਇੱਲਬਤੋਰੇ, ਲੱਕੜਬੱਗੇ, ਲੱਕੜਚੱਬ  ਜਾਂ ਕੁੱਝ ਹੋਰ ।ਅਸਲ ਵਿੱਚ ਸਾਰਾ ਮਸਲਾ ਸੋਚ ਦਾ ਹੈ ,ਸਾਰੇ ਜੀਵਾਂ ਵਿੱਚ ਇੱਕ ਮਨੁੱਖ ਹੀ ਸੁਤੰਤਰ ਸੋਚ ਦਾ ਮਾਲਕ ਹੈ ।ਆਪਾਂ ਗੱਲ ਕਰ ਰਹੇ ਸੀ ਕਿਰਦਾਰ ਬਦਲਣ ਦੀ, ਕਿ  ਜਿੰਦਗੀ ਵਿੱਚ ਕਿਰਦਾਰ ਕਦੀਂ ਵੀ ਬਦਲਿਆ ਜਾ ਸਕਦਾ ਤੇ ਕੁਝ ਲੋਕ ਤਾਂ ਐਸੇ ਨੇ ਜੋ ਆਪਣੀ ਅੱਧੀ ਜ਼ਿੰਦਗੀ ਕੁਝ ਤੇ ਬਾਕੀ ਕੁਝ ਬਣਕੇ ਬਿਤਾਉਂਦੇ ਆ, ਕੁਝ ਤਾਂ ਦਿਨ ਚ ਕਈ ਕਈ ਵਾਰ ਰੰਗ , ਮੇਰਾ ਮਤਲਬ  ਕਿਰਦਾਰ ਵਟਾਉਂਦੇ ਆ ।

                          ਇੱਕ ਸ਼ਰਾਬੀ ਦੀ ਉਦਾਹਰਨ ਲਵੋ , ਉਹ ਸਵੇਰੇ ਕੁਝ ਹੋਰ ਤੇ ਸ਼ਾਮੀਂ ਕੁਝ ਹੋਰ । ਸਵੇਰੇ ਤੇ ਦੁਪਹਿਰੇ ਉਹ ਜੈਂਟਲਮੈਨ ਜੋ ਥੋੜੇ ਜਿਹੇ ਕੂੜੇ ਤੋਂ ਵੀ ਨੱਕ ਵੱਟਦਾ, ਤੇ ਸ਼ਾਮ ਪੈਂਦਿਆਂ ਹੀ ਜਦੋਂ ਉਹ  ਜੈਂਟਲਮੈਨ ਤੋਂ ਜਿਨ-ਟੱਲੀ-ਮੈਨ ਬਣਦਾ ਫਿਰ ਓਨਾਂ ਥਾਵਾਂ ਤੇ ਈ ਡੰਡੋਤ ਤੇ ਘੀਸੀਆਂ ਕਰਦਾ ,ਜਿੱਥੋਂ ਪਹਿਲਾਂ ਲੰਘਦਿਆਂ  ਈ ਨੱਕ ਘੁੱਟ ਲੈਂਦਾ ਸੀ ।ਮੁੱਕਦੀ ਗੱਲ ਇਹ ਹੈ ਕਿ , ਸਿਰਫ ਇਨਸਾਨਾਂ ਦੇ ਘਰ ਜਨਮ ਲੈਣ ਨਾਲ ਹੀ ਕੋਈ ਇਨਸਾਨ ਨਹੀਂ ਹੋ ਜਾਂਦਾ । ਇੱਕ ਚੰਗਾ ਇਨਸਾਨ ਬਣਨ ਲਈ ਵੀ ਓਨੀ ਹੀ ਮਿਹਨਤ ਤੇ ਸ਼ਿੱਦਤ ਦੀ ਲੋੜ ਹੈ, ਜਿੰਨੀ ਕਿ ਇੱਕ ਚੰਗਾ ਡਾਕਟਰ ਜਾਂ ਇੰਜੀਨੀਅਰ ਬਣਨ ਲਈ ।

                                                ਤੇ ਹਰ ਇੱਕ ਇਨਸਾਨ ਨੂੰ ਇੱਕ ਚੰਗਾ ਇਨਸਾਨ ਬਣਨ ਦੀ ਕਮ ਸੇ ਕਮ ਇੱਕ ਸੱਚੀ ਕੋਸ਼ਿਸ਼ ਜਰੂਰ ਕਰਨੀ ਚਾਹੀਦੀ ਆ,,,,,,,,,,,,,

ਅੱਗੇ ਤੁਹਾਡੀ ਮਰਜ਼ੀ......
                                               
                                        ਰੱਬ ਰਾਖਾ ।  

Comments

Popular posts from this blog

ਲੱਲੀ-ਛੱਲੀ ਚੁਟਕਲੇ 02

ਮਜੇਦਾਰ ਪੰਜਾਬੀ ਫੋਟੋਆਂ 02