ਦਿਲ ਦਾ ਮਾਮਲਾ ਹੈ



ਦਿਲ ਮਨੁੱਖੀ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਹੈ, ਮੈਂ ਨਹੀਂ ਮੰਨਦਾ ਕਿ ਇਸ ਤੋਂ ਬਗੈਰ ਮਨੁੱਖੀ ਜ਼ਿੰਦਗੀ ਚੱਲ ਸਕਦੀ ਹੋਵੇ । ਹਰ ਮਨੁੱਖ ਦੇ ਸਭ ਤੋਂ ਨੇੜੇ ਉਸਦਾ ਦਿਲ ਹੁੰਦਾ, ਕਿਉਂਕਿ ਜਦ ਮਨੁੱਖ ਖੁਸ਼ ਹੋਵੇ ਤਾਂ ਉਹ ਕਹਿੰਦਾ ਕਿ ਦਿਲ ਖੁਸ਼ ਕਰਤਾ, ਦਿਲ ਬਾਗੋ-ਬਾਗ ਹੋ ਗਿਆ ਅੱਜ ਤਾਂ........
      ਤੇ ਜਦ ਉਹ ਕਦੇ ਦੁਖੀ ਹੋਵੇ ਤਾਂ ਇਹ ਕਹਿੰਦਾ ਕਿ ਦਿਲ ਦੁਖੀ ਹੋ ਗਿਆ, ਕੋਈ ਵੱਡਾ ਦੁੱਖ ਹੋਵੇ ਤਾਂ ਉਹ ਵੀ ਦਿਲ ਨੂੰ ਹੀ ਲੱਗਦਾ, ਫਿਰ ਲੋਕੀਂ ਇਹ ਵੀ ਕਹਿ ਦਿੰਦੇ ਆ ਕਿ ਗੱਲ ਦਿਲ ਨੂੰ ਲਾ ਗਿਆ ਫਲਾਨਾ ,ਤੇ ਜਦ ਗੱਲ ਘੇਸਲ ਮਾਰਨ ਦੀ ਆਵੇ ਜਾਂ ਫਿਰ ਕੋਈ ਕੰਮ ਨਾਂ ਕਰਨਾ ਹੋਵੇ ਤਾਂ ਬੰਦਾ ਇਹੋ  ਕਹਿੰਦਾ ਕਿ ਦਿਲ ਨੀ ਕਰਦਾ......


     ਪਰ ਆਹ ਗੱਲ ਤਾਂ ਸਰਾਸਰ ਝੂਠ ਆ, ਬਈ ਕੰਮ ਤੂੰ ਨੀ ਕਰਨਾ ਤੇ ਨਾਂ ਦਿਲ ਦਾ, ਦੁੱਖ ਤੇ ਖੁਸ਼ੀ ਦਾ ਪ੍ਰਭਾਵ ਦਿਲ ਤੇ ਪੈਂਦਾ, ਪਰ ਇਹ ਮੰਨਣ੍ਯੋਗ ਨਹੀਂ ਕਿ ਆਲਸ ਵਿੱਚ ਦਿਲ ਦਾ ਕੋਈ ਹੱਥ ਹੈ । ਬੰਦਾ ਭਾਵੇਂ ਕਹੀ ਜਾਏ ਕਿ  ਦਿਲ ਨੀ ਕਰਦਾ  ਪਰ ਦਿਲ ਤਾਂ ਵਿਚਾਰਾ ਇੱਕ ਸਕਿੰਟ ਵੀ ਰੁਕੇ ਬਿਨਾਂ ਜਦ ਤੋਂ ਬੰਦਾ ਜੰਮਿਆ ਤੇ ਜਦ ਤਕ ਜੀਉਂਦਾ, ਕੰਮ ਕਰੀ ਜਾਂਦਾ , ਬੰਦਾ ਭਾਵੇਂ ਓਸ ਨਾਲ ਲੱਖ ਧਰੋਹ ਕਮਾਵੇ ।
ਹੈਂ, ਬੰਦਾ ਭਲਾ ਕੀ ਧਰੋਹ ਕਮਾਉਂਦਾ ਦਿਲ ਨਾਲ ?
ਬਹੁਤ ਜੀ ਬਹੁਤ,
                      ਆਮ ਹੀ ਇੱਕ ਗੱਲ ਕਹੀ ਜਾਂਦੀ ਹੈ ਕਿ ਰੱਬ ਤਾਂ ਕਿਸੇ ਬਿਗਾਨੇ ਨਾਲ ਵੀ ਇਹੋ ਜਿਹਾ ਨਾਂ ਕਰੇ ਤੇ ਇਥੇ ਕਹੀਏ ਕਿ ਰੱਬ ਤਾਂ ਕਿਸੇ ਬਿਗਾਨੇ ਨਾਲ ਵੀ ਉਹ ਨਾਂ ਕਰੇ ,ਜੋ ਬੰਦਾ ਆਪਣੇ ਦਿਲ ਨਾਲ ਕਰੀ ਜਾਂਦਾ ।
ਪਰ ਆਖਰ ਉਹ ਕਰੀ ਕੀ ਜਾਂਦਾ ?
                ਧੋਖਾ ।


ਕੀ ਧੋਖਾ ?

      ਹਾਂ ਜੀ, ਧੋਖਾ ਕਰੀ ਜਾਂਦਾ

ਧੋਖਾ.....।


ਕੰਮ ਕਰਨ ਨੂੰ ਕਹੋ ਤਾਂ ਦਿਲ ਦਾ ਝੂਠਾ ਨਾਂ ਲਾ ਕੇ ਕਹੂ ਕਿ ਦਿਲ ਨੀ ਕਰਦਾ, ਪਰ ਚਰਬੀ ਵਾਲਾ ਭੋਜਨ, ਤਲਿਆ, ਜੰਕ ਫੂਡ ਵੇਖ ਕੇ ਜੀਭ ਏਦਾਂ ਲਪਲਪਾਊ, ਜਿੱਦਾਂ center fruit ਵੇਖ ਲਈ ਹੋਵੇ । ਤੇ ਹੋਰ ਸੁਣੋ ਜਦੋਂ ਕਹੋ ਕਿ ਸੈਰ ਕਰੋ ਦੋੜੋ, ਜਾਗਿੰਗ ਕਰੋ, ਕਸਰਤ ਕਰੋ ਤਾਂ ਕਹੂ ਕਿ ਦਿਲ ਨੀਂ ਕਰਦਾ.....,, ਓ ਭੋਲਿਆ ਪੰਛੀਆ ਦਿਲ ਤਾਂ ਇਹ ਸਭ ਕੁਝ ਕਰਨਾਂ ਚਾਹੁੰਦਾ ਵਾ,, ਓਦੀ ਤਾਂ ਖੁਸ਼ੀ ਤੇ ਸਿਹਤ ਦੋਵੇਂ ਹੀ ਆ ਇਨਾਂ ਕੰਮਾ ਚ ।
                            ਦਿਲ ਨਾਲ ਬੰਦੇ ਦਾ ਬਹੁਤ ਗੂੜਾ ਰਿਸ਼ਤਾ ਆ ਜੀ । ਓਨਾਂ ਨੂੰ ਵੇਖ ਲਿਓ ਜਿਨਾਂ ਦੇ ਦਿਲ 5-7 ਸਕਿੰਟ ਲਈ ਹੀ ਚੁੱਪ ਕਰਕੇ ਬੈਠੇ ਹੋਣ,ਛਾਤੀ ਫੜ ਕੇ ਤਰਲੋ ਮੱਛੀ ਹੋ ਜਾਂਦੇ ਆ ਤੇ ਸਾਹ ਨੀਂ ਆਉਂਦਾ ।ਸੋਚ ਕੇ ਤੇ ਵੇਖੋ ਜੇ ਬੰਦੇ ਦਾ ਦਿਲ ਹੀ ਸਾਥ ਛੱਡ ਜਾਵੇ ਤਾਂ ਫਿਰ ਸੋਹਣੇ ਮੁੱਖੜੇ ਤੇ ਸ਼ਿੰਗਾਰੇ ਸਰੀਰ ਦਾ ਕੀ ਮੁੱਲ ? ਨਾਲੇ ਅੱਜ ਕਲ ਤਾਂ ਲੋਕ ਗਾਇਕ ਵੀ ਗਾਣਿਆਂ ਦੇ ਜ਼ਰੀਏ ਸਮਝਾਉਂਦੇ ਆ ,
                                ਆ ਆਪਣੇ ਸ਼ੈਰੀ ਮਾਨ  ਨੂੰ  ਈ   ਸੁਣੋ ਕੀ ਸਮਝਾਉਂਦਾ, ਕਹਿੰਦਾ ਕਿ......
  ਸੋਹਣੇ ਮੁੱਖੜੇ ਦਾ ਕੀ ਕਰੀਏ,
  ਤੇਰਾ ਦਿਲ ਹੀ ਜੇ ਚੱਜ ਦਾ ਨਾਂ ।

ਸੋ ਅੰਤ ਵਿੱਚ ਇਹੋ ਕਹਿ ਸਕਦੇ ਆਂ ਕਿ ਭਾਵੇਂ ਆਖੀਏ ਕਿ ਪਿਆਰ ਦੇ ਬਦਲੇ ਪਿਆਰ ,ਅਹਿਸਾਨ ਚੁਕਤਾ ਕਰਨਾ , ਫਰਜ਼ ਨਿਭਾਉਣਾ ਜਾਂ ਫਿਰ ਮਜਬੂਰੀ, ਪਰ ਇਨਾਂ ਸਾਰਿਆਂ ਹੀ ਹਾਲਾਤਾਂ ਵਿੱਚ ਦਿਲ ਦੀ ਸੰਭਾਲ ਕਰਨੀ ਤਾਂ ਬਣਦੀ ਆ । ਸਮਝੀਏ ਕਿ ਸਿਹਤਮੰਦ ਦਿਲ ਸਾਡੀ ਸਭ ਤੋਂ ਵੱਡੀ ਜਰੂਰਤ ਹੈ, ਤੇ ਇਸ ਲਈ ਕੁੱਝ ਨਾਂ ਕੁਝ ਚੰਗਾ ਜਰੂਰ ਕਰੀਏ ,
                              ਨਾਲੇ ਮਾਨ ਸਾਹਬ ਤਾਂ ਕਦੋਂ ਦਾ  ਸਮਝਾਉਣ ਲੱਗੇ ਆ ਕਿ..........
              ਦਿਲ ਦਾ ਮਾਮਲਾ ਹੈ ,
            ਦਿਲ ਦਾ ਮਾਮਲਾ ਹੈ ,
            ਕੁੱਝ ਤਾਂ ਕਰੋ ਸਜਨ ,
           ਤੌਬਾ ਖੁਦਾ ਦੇ ਵਾਸਤੇ ,
           ਕੁਝ ਤਾਂ ਕਰੋ ਸਜਨ........

                ਖੁਸ਼ ਰਹੋ ਤਾਂ ਕਿ, ਤੁਹਾਡਾ ਦਿਲ ਸਿਹਤਮੰਦ ਰਹੇ, ਤੇ ਇਹ ARTICLE SHARE ਕਰਕੇ ਸਾਡੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਆਪਣਾ ਹਿੱਸਾ ਪਾਓ













Comments

Popular posts from this blog

ਲੱਲੀ-ਛੱਲੀ ਚੁਟਕਲੇ 02

ਮਜੇਦਾਰ ਪੰਜਾਬੀ ਫੋਟੋਆਂ 02