ਬਚਨਾ ਕਰਮਾ ਤੇ ਬਰਫੀ










 ਇੱਕ ਵਾਰੀ ਬਚਨਾ ਤੇ ਕਰਮਾਂ ਇੱਕ ਹਲਵਾਈ ਦੀ ਦੁਕਾਨ ਤੇ ਗਏ ।
     ਜਿਵੇਂ ਹੀ ਉਹ ਦੁਕਾਨ ਚ ਵੜੇ, ਬਚਨੇ  ਨੇਂ ਚੱਕ ਕੇ ਤਿੰਨ ਪੀਸ
 ਬਰਫੀ ਦੇ ਜੇਬ ਚ ਪਾ ਲਏ ।


ਬਚਨਾ  ਕਹਿੰਦਾ, " ਦੇਖ ਮੈਂ ਕਿੰਨਾ ਚਲਾਕ ਆਂ, ਹਲਵਾਈ ਨੇਂ ਮੈਨੂੰ ਦੇਖਿਆ ਈ ਨੀਂ ,
ਮੈ ਤੇਰੇ ਤੋਂ ਵੱਧ ਚਲਾਕ ਹਾਂ ।
   

  ਕਰਮਾਂ  ਕਹਿੰਦਾ ਵੀ ਇਹ ਚੀਜ਼ ਤੂੰ ਸਾਰੀ ਉਮਰ ਕੀਤੀ ਆ, ਧੋਖੇਬਾਜੀ ਤੇ ਚੋਰੀ,
 ਤੇ ਹੁਣ ਮੈਂ ਇਮਾਨਦਾਰ ਤਰੀਕੇ ਨਾਲ ਤਿੰਨ ਪੀਸ ਲੈਕੇ ਦਿਖਾਉਣਾ,
ਬਿਨਾਂ ਚੋਰੀ ਕੀਤੇ ਤੇ ਝੂਠ ਬੋਲੇ ਤੇ ਸਾਬਤ ਕਰਦੂੰ ਵੀ ਮੈਂ ਵੱਧ ਚਲਾਕ ਆਂ ।
 ਕਰਮਾਂ  ਹਲਵਾਈ ਕੋਲੇ ਗਿਆ ਤੇ ਕਹਿੰਦਾ ਵੀ ਮੈਨੂੰ ਬਰਫੀ ਦੇ ਤੇ
ਮੈਂ ਤੈਨੂੰ ਜਾਦੂ ਕਰਕੇ ਦਿਖਾਉਣਾ ।


  ਝਾਂਸੇ ਚ ਆਕੇ ਹਲਵਾਈ ਨੇਂ ਇੱਕ ਪੀਸ ਦਿੱਤਾ ਤੇ ਕਰਮਾਂ ਖਾ ਗਿਆ,
ਕਰਮੇ ਨੇਂ ਦੂਜਾ ਮੰਗਿਆ,ਫੇਰ ਤੀਜਾ ਮੰਗਿਆ । ਤਿੰਨੇ ਪੀਸ ਲੈਕੇ ਖਾ ਲਏ ।
  

ਐਨੇ ਚਿਰ ਚ ਹਲਵਾਈ ਚੱਕਰ ਚ ਪੈ ਗਿਆ ਤੇ ਕਹਿੰਦਾ ਜਾਦੂ ਕਦੋਂ ਕਰੇਂਗਾ ।


    ਤਾਂ ਕਰਮਾਂ ਕਹਿੰਦਾ ਬਚਨੇ  ਦੀ ਤਲਾਸ਼ੀ ਲੈ,
ਮੇਰੇ ਖਾਧੇ ਤਿੰਨੇ ਪੀਸ ਇਹਦੀ ਜੇਬ ਚੋਂ ਮਿਲਣਗੇ 😜😜



ਇਸ ਆਰਟੀਕਲ ਨੂੰ PDF ਰੂਪ ਵਿੱਚ DOWNLOAD ਕਰਨ ਲਈ
 ਹੇਠਾਂ ਦਿੱਤੇ LINK  ਤੇ CLICK ਕਰੋ

coming soon....

Comments

Popular posts from this blog

ਲੱਲੀ-ਛੱਲੀ ਚੁਟਕਲੇ 02

ਮਜੇਦਾਰ ਪੰਜਾਬੀ ਫੋਟੋਆਂ 02